Thursday, January 28, 2021

ਪੁੱਛਦੀ ਮੈਨੂੰ ਕਦੇ ਕਰਦੇ ਓ ਯਾਦ ਜੀ ?

ਜਿਹੜੀ ਹਰ ਸਾਹੰ ਚ ਏ ਵੱਸਦੀ 
ਪੁੱਛਦੀ ਮੈਨੂੰ ਕਦੇ ਕਰਦੇ ਓ ਯਾਦ ਜੀ ?
ਅੱਜ ਮੇਰੇ ਕੰਨਾਂ ਨੇ ਮੁੜ ਸੁਣੀ ਏ ਆਵਾਜ਼ ਓਹਦੀ ਕਈ ਸਾਲ ਬਾਅਦ ਜੀ 
ਸਬ ਕੁਝ ਸੀ ਉਹ ਲੁੱਟ ਲੈ ਗਏ 
ਅਸੀਂ ਬਣ ਗਏ ਫ਼ਕੀਰ ਸੀ 
ਰੂਹ ਨਿਮਾਣੀ ਨੂੰ ਲੱਗੇ 
ਜਦੋਂ ਵਿਛੋੜੇ ਵਾਲੇ ਤੀਰ ਸੀ 
ਕਈ ਸਾਲਾਂ ਤੋਂ ਸੀ ਜੋ ਫ਼ਕੀਰ 
ਅੱਜ ਜਾਪੇ ਉਹਨਾਂ ਫੇਰ ਲੁੱਟ ਲਿਆ ਉਹ ਸਾਧ ਜੀ 
ਪੁੱਛਦੀ ਮੈਨੂੰ ਕਦੇ ਕਰਦੇ ਓ ਯਾਦ ਜੀ ?
ਅੱਜ ਮੇਰੇ ਕੰਨਾਂ ਨੇ ਮੁੜ ਸੁਣੀ ਏ ਆਵਾਜ਼ ਓਹਦੀ ਕਈ ਸਾਲ ਬਾਅਦ ਜੀ 

ਜਸਵਿੰਦਰ ਸਿੰਘ ਬੈਦਵਾਨ 

Tuesday, January 19, 2021

ਤਿੰਨ ਭਾਰਤਵਾਸੀ

“ਤੇਰਾ ਭਗਵਾ ਹਿੰਦੁਸਤਾਨੀ, ਇਹਦੀ ਟੋਪੀ ਪਾਕਿਸਤਾਨੀ ਤੇ ਮੇਰੀ ਪੱਗ ਖਾਲਿਸਤਾਨੀ”

ਇਹ ਕਹਿ ਕੇ ਸਾਡੇ ਵਿਚਕਾਰ ਬੀਜ ਤੀ ਨਫ਼ਰਤ ਖ਼ਾਸੀ....
ਇੱਕ ਮੂਰਖ ਰਾਜੇ ਦੀ ਘਟਿਆ ਸੋਚ ਤੇ ਹੱਸਦੇ ਤਿੰਨ ਭਾਰਤਵਾਸੀ 

Credit: Jaswinder Singh Baidwan

Tuesday, January 12, 2021

ਜਿਤੁਗਾ ਕੌਣ

ਤੇਰੀ ਮੇਰੀ ਸਰਕਾਰੇ ਅੜ੍ਹ ਗਈ ਏ ਮੁੱਛ 
ਜਿੱਤੂਗਾ ਕੌਣ ਜਾ ਆਪਣੇ ਬਾਪ ਦਾਦਿਆਂ ਤੋਂ ਪੁੱਛ 


ਜਸਵਿੰਦਰ ਸਿੰਘ ਬੈਦਵਾਨ 

Friday, December 25, 2020

Bhagat Singh diya naslan

ਧਰਮਾਂ ਦੀ ਗੰਦੀ ਸਿਆਸਤ ਖੇਡਣ ਵਾਲੀਏ ਸਰਕਾਰੇ, ਫਿੱਟੇ  ਮੂੰਹ ਤੇਰੀਆਂ ਅਕਲਾਂ ਦੇ ।
ਲਾ ਲੈ ਜਿੰਨਾ ਜ਼ੋਰ ਏ ਲੱਗਦਾ ਤੈਥੋਂ, ਇਹ ਨਹੀਂ ਹਟਦੇ ਪਿੱਛੇ ,
ਜੇ ਤੂੰ ਅੰਗਰੇਜ਼ਾਂ ਦੇ ਰਾਹ ਤੇ, ਤਾਂ ਇਹ ਵੀ ਭਗਤ ਸਿੰਘ ਦੀਆਂ ਨਸਲਾਂ ਨੇ ।।

Credit: Jaswinder Singh Baidwan

Sunday, December 13, 2020

ਖਿੱਚ ਦੇ ਗੱਡੀ ਜਵਾਨਾਂ ਤੂੰ ਵੀ ਦਿੱਲੀ ਵੱਲ ਨੂੰ ।।

ਅੱਜ ਜੋ ਲਿਖ ਰਿਹਾ ਹੈ ਇਤਿਹਾਸ ਕਿਸਾਨ ,
ਚੇਤੇ ਰੱਖੂਗੀ ਦੁਨੀਆਂ ਓਹਨੂੰ ਕੱਲ ਨੂੰ ।
ਛੱਡ ਰਜਾਈ ਚੱਲ ਬਣੀਏ ਆਪਾਂ ਵੀ ਹਿੱਸਾ ,
ਖਿੱਚ ਦੇ ਗੱਡੀ ਜਵਾਨਾਂ ਤੂੰ ਵੀ ਦਿੱਲੀ ਵੱਲ ਨੂੰ ।।

🙏 ਜਸਵਿੰਦਰ ਸਿੰਘ ਬੈਦਵਾਨ 🙏
 

Saturday, December 12, 2020

ਲਿਖ ਦੇ ਜ਼ਾਲਮ ਸਰਕਾਰੇ ਨੀ ਕੋਈ ਤਾਂ ਗੱਲ ਸਾਡੇ ਪੱਖ ਦੀ

ਕਦੇ ਅੱਤਵਾਦੀ ਏ ਲਿਖਦਾ ਕਦੇ ਖਾਲਿਸਤਾਨੀ ਵੇ ,
ਕਦੇ ਮੂਰਖ ਏ ਲਿਖਦਾ ਕਦੇ ਸਿਯਾਸਤਦਾਨੀ ਵੇ ।
ਇਹ ਕੋਈ ਜ਼ਿੱਦ ਦੀ ਲੜਾਈ ਨਹੀਂ ,
ਮੁੱਦਾ ਏ ਆਪਣੀ ਹੋਂਦ ਦਾ ਤੇ ਗੱਲ ਬਸ ਹੱਕ ਦੀ ।
ਲਿਖ ਦੇ ਜ਼ਾਲਮ ਸਰਕਾਰੇ ਨੀ ਕੋਈ ਤਾਂ ਗੱਲ ਸਾਡੇ ਪੱਖ ਦੀ ।।

ਜਸਵਿੰਦਰ ਸਿੰਘ ਬੈਦਵਾਨ 

Wednesday, December 9, 2020

“ਜੈ ਜਵਾਨ ਜੈ ਕਿਸਾਨ”

“ਜੈ ਜਵਾਨ ਜੈ ਕਿਸਾਨ”
ਨਾਰਾ ਸੀ ਜਿਸ ਦੇਸ਼ ਦਾ ।।
ਵਾਹ ਨੀ ਸਰਕਾਰੇ,
ਦਿੱਲੀ ਦਿਆਂ ਸੜਕਾਂ ਤੇ ਰੌਲ ਤਾ ਬੁਢਾਪਾ ਤੂੰ ਉਸੇ ਅੰਨਦਾਤਾ ਦਰਵੇਸ਼ ਦਾ ।।

ਜਸਵਿੰਦਰ ਸਿੰਘ ਬੈਦਵਾਨ