Poetry by Jaswinder Baidwan
Pages
(Move to ...)
Home
Videos - Poetry
Wallpapers - Poetry
Contact Me
▼
Friday, December 25, 2020
Bhagat Singh diya naslan
ਧਰਮਾਂ ਦੀ ਗੰਦੀ ਸਿਆਸਤ ਖੇਡਣ ਵਾਲੀਏ ਸਰਕਾਰੇ, ਫਿੱਟੇ ਮੂੰਹ ਤੇਰੀਆਂ ਅਕਲਾਂ ਦੇ ।
ਲਾ ਲੈ ਜਿੰਨਾ ਜ਼ੋਰ ਏ ਲੱਗਦਾ ਤੈਥੋਂ, ਇਹ ਨਹੀਂ ਹਟਦੇ ਪਿੱਛੇ ,
ਜੇ ਤੂੰ ਅੰਗਰੇਜ਼ਾਂ ਦੇ ਰਾਹ ਤੇ, ਤਾਂ ਇਹ ਵੀ ਭਗਤ ਸਿੰਘ ਦੀਆਂ ਨਸਲਾਂ ਨੇ ।।
Credit: Jaswinder Singh Baidwan
Sunday, December 13, 2020
ਖਿੱਚ ਦੇ ਗੱਡੀ ਜਵਾਨਾਂ ਤੂੰ ਵੀ ਦਿੱਲੀ ਵੱਲ ਨੂੰ ।।
ਅੱਜ ਜੋ ਲਿਖ ਰਿਹਾ ਹੈ ਇਤਿਹਾਸ ਕਿਸਾਨ ,
ਚੇਤੇ ਰੱਖੂਗੀ ਦੁਨੀਆਂ ਓਹਨੂੰ ਕੱਲ ਨੂੰ ।
ਛੱਡ ਰਜਾਈ ਚੱਲ ਬਣੀਏ ਆਪਾਂ ਵੀ ਹਿੱਸਾ ,
ਖਿੱਚ ਦੇ ਗੱਡੀ ਜਵਾਨਾਂ ਤੂੰ ਵੀ ਦਿੱਲੀ ਵੱਲ ਨੂੰ ।।
🙏 ਜਸਵਿੰਦਰ ਸਿੰਘ ਬੈਦਵਾਨ 🙏
Saturday, December 12, 2020
ਲਿਖ ਦੇ ਜ਼ਾਲਮ ਸਰਕਾਰੇ ਨੀ ਕੋਈ ਤਾਂ ਗੱਲ ਸਾਡੇ ਪੱਖ ਦੀ
ਕਦੇ ਅੱਤਵਾਦੀ ਏ ਲਿਖਦਾ ਕਦੇ ਖਾਲਿਸਤਾਨੀ ਵੇ ,
ਕਦੇ ਮੂਰਖ ਏ ਲਿਖਦਾ ਕਦੇ ਸਿਯਾਸਤਦਾਨੀ ਵੇ ।
ਇਹ ਕੋਈ ਜ਼ਿੱਦ ਦੀ ਲੜਾਈ ਨਹੀਂ ,
ਮੁੱਦਾ ਏ ਆਪਣੀ ਹੋਂਦ ਦਾ ਤੇ ਗੱਲ ਬਸ ਹੱਕ ਦੀ ।
ਲਿਖ ਦੇ ਜ਼ਾਲਮ ਸਰਕਾਰੇ ਨੀ ਕੋਈ ਤਾਂ ਗੱਲ ਸਾਡੇ ਪੱਖ ਦੀ ।।
ਜਸਵਿੰਦਰ ਸਿੰਘ ਬੈਦਵਾਨ
Wednesday, December 9, 2020
“ਜੈ ਜਵਾਨ ਜੈ ਕਿਸਾਨ”
“ਜੈ ਜਵਾਨ ਜੈ ਕਿਸਾਨ”
ਨਾਰਾ ਸੀ ਜਿਸ ਦੇਸ਼ ਦਾ ।।
ਵਾਹ ਨੀ ਸਰਕਾਰੇ,
ਦਿੱਲੀ ਦਿਆਂ ਸੜਕਾਂ ਤੇ ਰੌਲ ਤਾ ਬੁਢਾਪਾ ਤੂੰ ਉਸੇ ਅੰਨਦਾਤਾ ਦਰਵੇਸ਼ ਦਾ ।।
ਜਸਵਿੰਦਰ ਸਿੰਘ ਬੈਦਵਾਨ
Monday, December 7, 2020
ਹੌਂਸਲਾ ਬੁਲੰਦ ਰੱਖਿਓ ।।
ਕੋਈ ਨਹੀਂ ਕਰ ਸਕਦਾ ਤੁਹਾਡੇ ਘਰ ਹਨੇਰਾ, ਤੁਸੀਂ ਕਿਸਾਨੋ ਬਸ ਮਘਦਾ ਸਬਰ ਵਾਲਾ ਚੰਦ ਰੱਖਿਓ ।।
ਬੌਲੇ ਵੀ ਸੁਨਣਗੇ ਤੇ ਅੰਨ੍ਹੇ ਵੀ ਵੇਖਣਗੇ ਤੁਸੀਂ ਜਵਾਨੋਂ ਬਸ ਹੌਂਸਲਾ ਬੁਲੰਦ ਰੱਖਿਓ ।।
🙏 ਜਸਵਿੰਦਰ ਸਿੰਘ ਬੈਦਵਾਨ 🙏
farmer protest
ਕੁਝ ਅੰਧ ਭਗਤਾਂ ਦੀ ਅਜੇ ਵੀ ਅੱਖਾਂ ਨਹੀਂ ਖੁੱਲੀਆਂ,
ਅਤੇ ਇਸ ਕਿਸਾਨ ਅੰਦੋਲਨ ਨੇ ਸਦੀਆਂ ਦੇ ਰਿਕਾਰਡ ਤੋੜ ਤੇ ।
ਹਿੰਦੂ ਮੁਸਲਿਮ ਸਿੱਖ ਈਸਾਈ ਚ ਪਾਏ ਸੀ ਜੋ ਤਕਰਾਰ ਦਿੱਲੀਏ ,
ਆਹ ਵੇਖ ਕਿਸਾਨ ਨੇ ਸਾਰੇ ਮੁੜ ਫੇਰ ਤੇਰੀ ਹਿੱਕ ਉੱਤੇ ਹੀ ਜੋੜ ਤੇ ।
ਓਏ ਤੁਸੀਂ ਵੇਖੋ ਤਾਂ ਸਹੀ ਮੋੜ ਕੇ ਕਮਾਈ ਆਪਣੀ ਇੱਕ ਵੀ ਚੀਜ਼ ,
ਅਤੇ ਵੇਖੋ ਓਹਨਾ ਯੋਧਿਆਂ ਦਾ ਜਿਗਰਾ,
ਜਿਹਨਾਂ ਆਪਣੀ ਸਾਰੀ ਉਮਰ ਦੀ ਕਮਾਈ ਆਪਣੇ ਐਵਾਰਡ ਤਕ ਮੋੜ ਤੇ ।।
ਜਸਵਿੰਦਰ ਸਿੰਘ ਬੈਦਵਾਨ
Thursday, December 3, 2020
kamliye sarkaare
ਨਾ ਮੂਰਖ ਨਾ ਵਿਹਲੇ,
ਇਹ ਸਾਰੀ ਜਰਨੈਲਾਂ ਦੀ ਕੌਮ, ਇਹਦੇ ਚ ਨੀ ਚੇਲੇ ।
ਤੂੰ ਨਾ ਕਰ ਅੜੀਆਂ, ਨਾ ਪਰਖ ਹੌਂਸਲੇ,
ਅਸੀਂ ਤਾਂ ਨਿੱਕੇ ਨਿੱਕੇ ਲਾਲ ਵੀ ਆ ਕੌਮ ਤੋਂ ਵਾਰੇ ।
ਇੱਕ ਭਣੋਈਆ ਕੁੰਟਿਆ ਹੁੰਦਾ ਮਾੜਾ,
ਤੂੰ ਤਾਂ ਲੱਖਾਂ ਆਪਣੀ ਹਿੱਕ ਤੇ ਬੈਠਾ ਲਏ ਕਮਲੀਏ ਸਰਕਾਰੇ ।।
ਜਸਵਿੰਦਰ ਸਿੰਘ ਬੈਦਵਾਨ
‹
›
Home
View web version