ਜਿਹੜੀ ਹਰ ਸਾਹੰ ਚ ਏ ਵੱਸਦੀ
ਪੁੱਛਦੀ ਮੈਨੂੰ ਕਦੇ ਕਰਦੇ ਓ ਯਾਦ ਜੀ ?
ਅੱਜ ਮੇਰੇ ਕੰਨਾਂ ਨੇ ਮੁੜ ਸੁਣੀ ਏ ਆਵਾਜ਼ ਓਹਦੀ ਕਈ ਸਾਲ ਬਾਅਦ ਜੀ
ਸਬ ਕੁਝ ਸੀ ਉਹ ਲੁੱਟ ਲੈ ਗਏ
ਅਸੀਂ ਬਣ ਗਏ ਫ਼ਕੀਰ ਸੀ
ਰੂਹ ਨਿਮਾਣੀ ਨੂੰ ਲੱਗੇ
ਜਦੋਂ ਵਿਛੋੜੇ ਵਾਲੇ ਤੀਰ ਸੀ
ਕਈ ਸਾਲਾਂ ਤੋਂ ਸੀ ਜੋ ਫ਼ਕੀਰ
ਅੱਜ ਜਾਪੇ ਉਹਨਾਂ ਫੇਰ ਲੁੱਟ ਲਿਆ ਉਹ ਸਾਧ ਜੀ
ਪੁੱਛਦੀ ਮੈਨੂੰ ਕਦੇ ਕਰਦੇ ਓ ਯਾਦ ਜੀ ?
ਅੱਜ ਮੇਰੇ ਕੰਨਾਂ ਨੇ ਮੁੜ ਸੁਣੀ ਏ ਆਵਾਜ਼ ਓਹਦੀ ਕਈ ਸਾਲ ਬਾਅਦ ਜੀ
ਜਸਵਿੰਦਰ ਸਿੰਘ ਬੈਦਵਾਨ