ਕਿਵੇਂ ਮਿਲੇ, ਕਿਵੇਂ ਵਿੱਛੜੇ,
ਕਿਵੇਂ ਮੁਰਝਾਏ, ਕਿਵੇਂ ਨਿੱਖੜੇ
ਅਧੂਰੇ ਚਾਅ, ਅਧੂਰੇ ਸਿਰਨਾਵੇਂ,
ਤੇ ਹੜ੍ਹ ਨੈਣਾ ਦੇ ਪਾਣੀ ਦਾ ,,,,,
ਕੀ ਸਮਝਾਈਏ ਭੇਦ ਕਿਸੇ ਨੂੰ, ਵੇ ਤੇਰੀ ਮੇਰੀ ਕਹਾਣੀ ਦਾ
ਤੇਰੀਆਂ ਦੁਆਵਾਂ, ਰੋਸੇ ਮੇਰੇ
ਮੇਰੀ ਜ਼ਿੱਦ, ਹੰਜੂ ਕੋਸੇ ਤੇਰੇ
ਗ਼ਲਤਫ਼ਹਿਮੀਆਂ, ਮਜਬੂਰੀਆਂ
ਤੇ ਫੈਸਲਾ ਮੱਤ ਨਿਆਣੀ ਦਾ ,,,,,
ਕੀ ਸਮਝਾਈਏ ਭੇਦ ਕਿਸੇ ਨੂੰ, ਵੇ ਤੇਰੀ ਮੇਰੀ ਕਹਾਣੀ ਦਾ
ਤੇਰੇ ਨੱਖਰੇ, ਮੇਰੀਆਂ ਉਡੀਕਾਂ
ਤੇਰੀ ਤਕਦੀਰ, ਮੇਰੀ ਮਾੜੀਆਂ ਲੀਕਾਂ
ਬੇਪ੍ਰਵਾਹੀਆਂ, ਜੁਦਾਈਆਂ
ਤੇ ਸਿਰਨਾਵਾਂ "JB" ਦੀ ਖ਼ਵਾਬਾਂ ਵਾਲੀ ਰਾਣੀ ਦਾ ,,,,,
ਕੀ ਸਮਝਾਈਏ ਭੇਦ ਕਿਸੇ ਨੂੰ, ਵੇ ਤੇਰੀ ਮੇਰੀ ਕਹਾਣੀ ਦਾ
No comments:
Post a Comment